COVID-19 ਦੇ ਵਿਰੁੱਧ ਆਪਣੀ ਸੁਰੱਖਿਆ ਨੂੰ ਵਧਾਓ
ਇਸ਼ਤਿਹਾਰ
COVID-19 ਦੇ ਵਿਰੁੱਧ ਆਪਣੀ ਸੁਰੱਖਿਆ ਨੂੰ ਵਧਾਓ
ਜਿਵੇਂ ਕਿ ਸਿਆਲ ਸ਼ੁਰੂ ਹੋ ਰਿਹਾ ਹੈ, ਤੁਹਾਡਾ COVID-19 ਟੀਕਾਕਰਨ ਨਾਲ ਅੱਪ-ਟੂ-ਡੇਟ ਰਹਿਣਾ ਮਹੱਤਵਪੂਰਨ ਹੈ।
ਤੁਹਾਡੇ, ਤੁਹਾਡੇ ਪਰਿਵਾਰ ਅਤੇ ਤੁਹਾਡੇ ਭਾਈਚਾਰੇ ਲਈ ਇਸਦਾ ਕੀ ਮਤਲਬ ਹੈ? ਸਿਹਤ ਵਿਭਾਗ ਕੋਲ ਤੁਹਾਡੇ ਬੂਸਟਰ ਅਤੇ ਸਰਦੀਆਂ ਦੀ ਖੁਰਾਕ ਸੰਬੰਧੀ ਸਵਾਲਾਂ ਦੇ ਜਵਾਬ ਹਨ।
COVID-19 ਬੂਸਟਰ ਖੁਰਾਕਾਂ ਕਿਉਂ ਮਹੱਤਵਪੂਰਨ ਹਨ?
COVID-19 ਦੇ ਵਿਰੁੱਧ ਸੁਰੱਖਿਆ ਨੂੰ ਬਣਾਏ ਰੱਖਣ ਵਾਸਤੇ ਬੂਸਟਰ ਖੁਰਾਕਾਂ ਦੀ ਸਿਫ਼ਾਰਿਸ਼ ਕੀਤੀ ਜਾਂਦੀ ਹੈ। ਬੂਸਟਰ ਨਾ ਸਿਰਫ਼ ਗੰਭੀਰ ਬੀਮਾਰੀਆਂ ਤੋਂ ਤੁਹਾਡੀ ਸੁਰੱਖਿਆ ਨੂੰ ਵਧਾਉਂਦੇ ਹਨ ਬਲਕਿ ਤੁਹਾਡੇ ਪਿਆਰਿਆਂ ਅਤੇ ਭਾਈਚਾਰੇ ਦੀ COVID-19 ਤੋਂ ਸੁਰੱਖਿਆ ਨੂੰ ਜਾਰੀ ਰੱਖਣ ਵਿੱਚ ਵੀ ਮਦਦ ਕਰਦੇ ਹਨ।
ਤੁਹਾਡੇ ਮੁਢਲੇ ਟੀਕਾਕਰਨ ਕੋਰਸ ਦੁਆਰਾ ਪ੍ਰਦਾਨ ਕੀਤੀ ਗਈ COVID-19 ਦੇ ਵਿਰੁੱਧ ਸੁਰੱਖਿਆ ਸਮੇਂ ਦੇ ਨਾਲ ਘਟਦੀ ਜਾਵੇਗੀ। ਹਾਲਾਂਕਿ, ਜਿਵੇਂ ਕਿ ਵਿਸ਼ਵ ਪੱਧਰ ‘ਤੇ ਦੇਖਿਆ ਗਿਆ ਹੈ, ਤੁਹਾਡੇ COVID-19 ਟੀਕਿਆਂ ਨਾਲ ਅੱਪ-ਟੂ-ਡੇਟ ਰਹਿਣ ਦਾ ਮਤਲਬ ਹੈ ਕਿ ਤੁਹਾਨੂੰ:
- COVID-19 ਹੋਣ ਦੀ ਸੰਭਾਵਨਾ ਘੱਟ ਹੈ, ਅਤੇ
- COVID-19 ਤੋਂ ਬਹੁਤ ਜ਼ਿਆਦਾ ਬਿਮਾਰ ਹੋਣ ਦੀ ਸੰਭਾਵਨਾ ਉਨ੍ਹਾਂ ਲੋਕਾਂ ਨਾਲੋਂ ਬਹੁਤ ਘੱਟ ਹੈ ਜਿਨ੍ਹਾਂ ਦਾ ਟੀਕਾਕਰਨ ਨਹੀਂ ਕੀਤਾ ਗਿਆ ਹੈ।
ਤੁਸੀਂ ਪਹਿਲੀ COVID-19 ਬੂਸਟਰ ਖੁਰਾਕ ਲਗਵਾ ਸਕਦੇ ਹੋ ਜੇਕਰ ਤੁਸੀਂ ਆਪਣਾ COVID-19 ਟੀਕਾਕਰਨ ਦਾ ਮੁਢਲਾ ਕੋਰਸ ਘੱਟੋ-ਘੱਟ 3 ਮਹੀਨੇ ਪਹਿਲਾਂ ਪੂਰਾ ਕੀਤਾ ਹੈ।
ਬੂਸਟਰ ਖੁਰਾਕਾਂ ਲਈ ਯੋਗਤਾ ਬਾਰੇ ਪਤਾ ਲਗਾਉਣ ਲਈ ਆਪਣੇ ਡਾਕਟਰ ਨਾਲ ਗੱਲ ਕਰੋ ਜਾਂ health.gov.au ‘ਤੇ ਜਾਓ।
COVID-19 ਦੀ ਸਰਦੀਆਂ ਦੀ ਖੁਰਾਕ ਕੀ ਹੈ ਅਤੇ ਕੀ ਮੈਨੂੰ ਇਸਦੀ ਲੋੜ ਹੈ?
ਤੁਹਾਨੂੰ ਇੱਕ ਹੋਰ COVID-19 ਬੂਸਟਰ ਖੁਰਾਕ ਲਗਵਾਉਣੀ ਚਾਹੀਦੀ ਹੈ, ਜਿਸਨੂੰ ਸਰਦੀਆਂ ਦੀ ਖੁਰਾਕ ਵੀ ਕਿਹਾ ਜਾਂਦਾ ਹੈ, ਜੇਕਰ ਤੁਸੀਂ 4 ਮਹੀਨੇ ਪਹਿਲਾਂ ਆਪਣੀ ਬੂਸਟਰ ਖੁਰਾਕ ਲਗਵਾਈ ਹੈ ਅਤੇ ਤੁਸੀਂ ਇਹਨਾਂ ਵਿਚੋਂ ਹੋ:
- 65 ਸਾਲ ਜਾਂ ਇਸ ਤੋਂ ਵੱਧ
- ਬਜ਼ੁਰਗ ਦੇਖਭਾਲ ਜਾਂ ਅਪੰਗਤਾ ਦੇਖਭਾਲ ਸਹੂਲਤ ਦੇ ਨਿਵਾਸੀ
- ਗੰਭੀਰ ਤੌਰ ‘ਤੇ ਇਮਯੂਨੋਕੰਪਰੋਮਾਈਜ਼ਡ (ਪ੍ਰਤੀਰੋਧਕ ਪ੍ਰਣਾਲੀ ਦਾ ਕਮਜ਼ੋਰ ਹੋਣਾ)
- ਆਦਿਵਾਸੀ ਜਾਂ ਟੋਰੇਸ ਸਟ੍ਰੇਟ ਆਈਲੈਂਡਰ ਅਤੇ 50 ਸਾਲ ਅਤੇ ਇਸ ਤੋਂ ਵੱਧ ਉਮਰ ਦੇ।
ਜੇਕਰ ਤੁਹਾਨੂੰ ਆਪਣੇ ਪਹਿਲੇ ਬੂਸਟਰ ਤੋਂ ਬਾਅਦ ਕੋਵਿਡ-19 ਹੋਇਆ ਹੈ, ਤਾਂ ਸਰਦੀਆਂ ਦੀ ਖੁਰਾਕ ਲੈਣ ਤੋਂ ਪਹਿਲਾਂ ਘੱਟੋ-ਘੱਟ 4 ਮਹੀਨੇ ਉਡੀਕ ਕਰੋ।
ਕੀ ਮੈਨੂੰ ਇਨਫਲੂਐਂਜ਼ਾ (ਫਲੂ) ਅਤੇ COVID-19 ਬੂਸਟਰ ਖੁਰਾਕ ਲੈਣ ਦੇ ਵਿਚਕਾਰ ਇੰਤਜ਼ਾਰ ਕਰਨਾ ਪਵੇਗਾ?
COVID-19 ਦੇ ਟੀਕੇ ਫਲੂ ਦੇ ਟੀਕੇ ਦੇ ਨਾਲ ਹੀ ਲਗਾਏ ਜਾ ਸਕਦੇ ਹਨ। ਹਾਲਾਂਕਿ, ਜੇਕਰ ਤੁਸੀਂ ਅਜੇ ਆਪਣੀ ਬੂਸਟਰ ਜਾਂ ਸਰਦੀਆਂ ਦੀ ਖੁਰਾਕ ਲਈ ਯੋਗ ਨਹੀਂ ਹੋ, ਤਾਂ ਤੁਹਾਨੂੰ ਆਪਣੇ ਫਲੂ ਦੇ ਟੀਕਾਕਰਨ ਵਿੱਚ ਦੇਰੀ ਨਹੀਂ ਕਰਨੀ ਚਾਹੀਦੀ।
ਮੈਨੂੰ ਕਿਸ ਕਿਸਮ ਦਾ ਬੂਸਟਰ ਟੀਕਾ ਲਗਵਾਉਣਾ ਚਾਹੀਦਾ ਹੈ?
ਕੋਮੀਰਨੈਟੀ (ਫਾਈਜ਼ਰ) ਟੀਕੇ ਨੂੰ 16 ਤੋਂ 17 ਸਾਲ ਦੀ ਉਮਰ ਦੇ ਨੌਜਵਾਨਾਂ ਵਿੱਚ ਬੂਸਟਰ ਖੁਰਾਕਾਂ ਲਈ ਮਨਜ਼ੂਰੀ ਦਿੱਤੀ ਜਾਂਦੀ ਹੈ ਅਤੇ ਸਿਫਾਰਸ਼ ਕੀਤੀ ਜਾਂਦੀ ਹੈ।
ਜੇਕਰ ਤੁਹਾਡੀ ਉਮਰ 18 ਸਾਲ ਜਾਂ ਇਸ ਤੋਂ ਵੱਧ ਹੈ, ਤਾਂ ਏ ਟੀ ਏ ਜੀ ਆਈ (ATAGI) ਬੂਸਟਰਾਂ ਲਈ ਫਾਈਜ਼ਰ ਜਾਂ ਸਪਾਈਕਵੈਕਸ (ਮੋਡਰਨਾ) ਟੀਕਿਆਂ ਦੀ ਸਿਫ਼ਾਰਸ਼ ਕਰਦਾ ਹੈ।
ਤੁਸੀਂ ਵੈਕਸਜ਼ੇਵਰੀਆ (ਐਸਟਰਾਜ਼ੈਨੇਕਾ) ਟੀਕੇ ਨੂੰ ਬੂਸਟਰ ਖੁਰਾਕ ਵਜੋਂ ਵੀ ਲਗਵਾ ਸਕਦੇ ਹੋ ਜੇਕਰ ਇਹ ਤੁਹਾਡੇ ਡਾਕਟਰੀ ਪੇਸ਼ੇਵਰ ਦੁਆਰਾ ਸਿਫ਼ਾਰਸ਼ ਕੀਤੀ ਜਾਂਦੀ ਹੈ।
ਨੁਵੈਕਸੋਵਿਡ (ਨੋਵਾਵੈਕਸ) ਟੀਕੇ ਨੂੰ ਵਰਤਮਾਨ ਵਿੱਚ ਇੱਕ ਬੂਸਟਰ ਖੁਰਾਕ ਵਜੋਂ ਮਨਜ਼ੂਰ ਨਹੀਂ ਕੀਤਾ ਗਿਆ ਹੈ।
ਮੈਂ ਬੂਸਟਰ ਖੁਰਾਕ ਕਿੱਥੋਂ ਲਗਵਾ ਸਕਦਾ ਹਾਂ ?
COVID-19 ਬੂਸਟਰ ਅਤੇ ਸਰਦੀਆਂ ਦੀਆਂ ਖੁਰਾਕਾਂ ਡਾਕਟਰਾਂ ਦੇ ਕਲੀਨਿਕਾਂ, ਭਾਗ ਲੈਣ ਵਾਲੀਆਂ ਫਾਰਮੇਸੀਆਂ, ਆਦਿਵਾਸੀ ਭਾਈਚਾਰਕ ਨਿਯੰਤਰਿਤ ਸਿਹਤ ਸੇਵਾਵਾਂ, ਅਤੇ ਸਰਕਾਰੀ ਟੀਕਾਕਰਨ ਕਲੀਨਿਕਾਂ ਰਾਹੀਂ ਮੁਫਤ ਉਪਲਬਧ ਹਨ।
ਮੁਲਾਕਾਤ ਬੁੱਕ ਕਰਨ ਲਈ, ਆਪਣੇ ਡਾਕਟਰ ਨਾਲ ਗੱਲ ਕਰੋ, covid-vaccine.healthdirect.gov.au ਜਾਂ australia.gov.au ‘ਤੇ ਟੀਕਾਕਰਨ ਕਲੀਨਿਕ ਫਾਈਂਡਰ ‘ਤੇ ਜਾਓ ਜਾਂ 1800 020 080 ‘ਤੇ ਫ਼ੋਨ ਕਰੋ ਅਤੇ ਜੇਕਰ ਤੁਹਾਨੂੰ ਦੁਭਾਸ਼ੀਏ ਦੀ ਲੋੜ ਹੈ ਤਾਂ 8 ਦਬਾਓ।
ਆਸਟਰੇਲੀਆ ਦੀ ਸਰਕਾਰ, ਕੈਨਬਰਾ ਦੁਆਰਾ ਅਧਿਕਾਰਤ