ਪਤਾ ਕਰੋ ਕਿ ਮੈਕੁਏਰੀ ਤੁਹਾਡੇ ਬੱਚੇ ਵਾਸਤੇ ਸਭ ਤੋਂ ਵਧੀਆ ਯੂਨੀਵਰਸਿਟੀ ਕਿਉਂ ਹੈ
ਤੁਸੀਂ ਆਪਣੇ ਬੱਚੇ ਵਾਸਤੇ ਸਭ ਤੋਂ ਵਧੀਆ ਚਾਹੁੰਦੇ ਹੋ। ਅਸੀਂ ਵੀ ਚਾਹੁੰਦੇ ਹਾਂ। ਮੈਕੁਏਰੀ ਹਰ ਵਿਦਿਆਰਥੀ ਨੂੰ ਉਨ੍ਹਾਂ ਦੀ ਸਮਰੱਥਾ ਤੱਕ ਪਹੁੰਚਣ ਲਈ ਸਿੱਖਿਆ ਦੇਣ ਅਤੇ ਸ਼ਕਤੀਕਰਨ ਲਈ ਵਚਨਬੱਧ ਹੈ। ਅਸੀਂ ਅਜਿਹਾ ਉਹਨਾਂ ਦੀਆਂ ਤਕਨੀਕੀ ਮੁਹਾਰਤਾਂ ਦੇ ਨਾਲ-ਨਾਲ ਉਹਨਾਂ ਦੀ ਵਿਹਾਰਕ ਜਾਣਕਾਰੀ ਵਿਕਸਤ ਕਰਨ ਵਿੱਚ ਉਹਨਾਂ ਦੀ ਮਦਦ ਕਰਕੇ, ਆਸਟ੍ਰੇਲੀਆ ਅਤੇ ਵਿਸ਼ਵ ਭਰ ਵਿੱਚ ਨਵੇਂ ਮੌਕਿਆਂ ਦਾ ਤਜ਼ਰਬਾ ਲੈਣ ਲਈ ਉਹਨਾਂ ਨੂੰ ਉਤਸ਼ਾਹਤ ਕਰਕੇ, ਅਤੇ ਸਾਡੇ ਉਦਯੋਗ ਅਤੇ ਭਾਈਚਾਰਕ ਭਾਈਵਾਲਾਂ ਦੇ ਨਾਲ ਉਹਨਾਂ ਦੇ ਨੈੱਟਵਰਕਾਂ ਦਾ ਨਿਰਮਾਣ ਕਰਨ ਵਿੱਚ ਉਹਨਾਂ ਦੀ ਸਹਾਇਤਾ ਕਰਕੇ ਕਰਦੇ ਹਾਂ।
ਚੋਟੀ ਦਾ ਦਰਜਾ ਪ੍ਰਾਪਤ ਯੂਨੀਵਰਸਿਟੀ
ਮੈਕੁਏਰੀ ਨੂੰ ਵਿਸ਼ਵ ਦੀਆਂ ਚੋਟੀ ਦੀਆਂ 1 ਪ੍ਰਤੀਸ਼ਤ ਯੂਨੀਵਰਸਿਟੀਆਂ ਵਿੱਚ ਸ਼ਾਮਲ ਕੀਤਾ ਗਿਆ ਹੈ, ਜਿਸ ਵਿੱਚ ਤਿੰਨ ਵਿਸ਼ਿਆਂ ਨੂੰ ਵਿਸ਼ਵ ਪੱਧਰ ‘ਤੇ ਚੋਟੀ ਦੇ 50 ਵਿੱਚ ਅਤੇ 11 ਨੂੰ ਚੋਟੀ ਦੇ 100 ਵਿੱਚ ਸਥਾਨ ਦਿੱਤਾ ਗਿਆ ਹੈ।
ਸ਼ਾਨਦਾਰ ਗਰੈਜੂਏਟ ਸਿੱਟੇ
ਗਰੈਜੂਏਟ ਰੁਜ਼ਗਾਰ ਦਰ ਵਾਸਤੇ ਮੈਕੁਏਰੀ ਨੂੰ ਸਿਡਨੀ ਵਿੱਚ #1 ਦਾ ਦਰਜਾ ਦਿੱਤਾ ਗਿਆ ਹੈ। ਸਾਡੀਆਂ ਸਾਰੀਆਂ ਡਿਗਰੀਆਂ ਵਿੱਚ ਵਿਹਾਰਕ ਤਜ਼ਰਬੇ ਦੀ ਇਸ ਤਰ੍ਹਾਂ ਰਚਨਾ ਕੀਤੀ ਜਾਂਦੀ ਹੈ ਤਾਂ ਜੋ ਜਦੋਂ ਵਿਦਿਆਰਥੀ ਗਰੈਜੂਏਟ ਹੋਣ, ਤਾਂ ਉਹਨਾਂ ਕੋਲ ਉਹ ਗਿਆਨ ਅਤੇ ਹੁਨਰ ਹੋਣ ਜੋ ਉਹਨਾਂ ਨੂੰ ਆਪਣੇ ਕੈਰੀਅਰ ਵਿੱਚ ਅੱਗੇ ਵਧਣ ਲਈ ਲੋੜੀਂਦੇ ਹਨ। ਸਾਡੀ ਵਿਲੱਖਣ ਮੈਕੁਏਰੀ ਵਿਦਿਆਰਥੀ ਰੁਜ਼ਗਾਰ ਸੇਵਾ, ਵਿਦਿਆਰਥੀਆਂ ਨੂੰ ਉਹਨਾਂ ਦੇ ਗਰੈਜੂਏਟ ਹੋਣ ਦੇ ਬਾਅਦ ਇਕ ਸਾਲ ਤੱਕ ਨੌਕਰੀ ਲੱਭਣ ਵਿੱਚ ਵੀ ਮਦਦ ਕਰਦੀ ਹੈ।
ਡਿਗਰੀਆਂ ਉਦਯੋਗਾਂ ਦੇ ਨਾਲ ਰਲ ਕੇ ਵਿਉਂਤੀਆਂ ਗਈਆਂ ਹਨ
ਨੌਕਰੀਆਂ ਦਾ ਬਾਜ਼ਾਰ ਨਾ-ਮੰਨਣ ਯੋਗ ਤੇਜ਼ੀ ਨਾਲ ਵਿਕਸਤ ਹੋ ਰਿਹਾ ਹੈ। ਸਾਡੀਆਂ ਡਿਗਰੀਆਂ ਨੂੰ ਨਵੀਨਤਮ ਉਦਯੋਗਿਕ ਰੁਝਾਨਾਂ ਦੁਆਰਾ ਆਕਾਰ ਦਿੱਤਾ ਜਾ ਸਕੇ ਅਤੇ ਇਹਨਾਂ ਨੂੰ ਅਸਲ ਸਮੇਂ ਵਿੱਚ ਉਦਯੋਗ ਦੀਆਂ ਲੋੜਾਂ ਦਾ ਹੁੰਗਾਰਾ ਭਰਨ ਲਈ ਵਿਵਸਥਿਤ ਕੀਤਾ ਜਾ ਸਕੇ, ਅਸੀਂ ਆਪਣੇ 4000+ ਉਦਯੋਗਿਕ ਭਾਈਵਾਲਾਂ ਵਿੱਚੋਂ ਕਈਆਂ ਨਾਲ ਸਲਾਹ-ਮਸ਼ਵਰਾ ਕਰਕੇ ਇਹਨਾਂ ਦੇ ਸਕੋਰਾਂ ਨੂੰ ਡਿਜ਼ਾਈਨ ਕਰਦੇ ਹਾਂ।
ਕੀ ਅਜੇ ਵੀ ਹੋਰ ਸਵਾਲ ਹਨ?
ਕਰਨ ਵਾਸਤੇ ਸਭ ਤੋਂ ਵਧੀਆ ਚੀਜ਼ ਇਹ ਹੈ ਕਿ 12-23 ਦਸੰਬਰ 2022 ਤੱਕ ‘ਆਪਣੀਆਂ ਚੋਣਾਂ ਦੀ ਪੜਚੋਲ ਕਰੋ’ ਵਿਖੇ ਕਿਸੇ ਮਾਹਰ ਨਾਲ ਗੱਲ ਕਰਨਾ।
ਤੁਸੀਂ ਅਤੇ ਤੁਹਾਡਾ ਬੱਚਾ ਉਹਨਾਂ ਦੇ ਦੋਸਤਾਨਾ ਵਿਦਿਆਰਥੀਆਂ ਵਿੱਚੋਂ ਕਿਸੇ ਇੱਕ ਨਾਲ 1:1 ਸਲਾਹ-ਮਸ਼ਵਰਾ ਬੁੱਕ ਕਰ ਸਕਦੇ ਹੋ ਅਤੇ ਆਪਣੇ ਸਾਰੇ ਸਵਾਲਾਂ ਦੇ ਜਵਾਬ ਪ੍ਰਾਪਤ ਕਰ ਸਕਦੇ ਹੋ, ਪੜ੍ਹਾਈ ਦੇ ਖੇਤਰਾਂ ਅਤੇ ਰਸਤਿਆਂ ਬਾਰੇ ਜਾਣਕਾਰੀ ਸੈਸ਼ਨ ਵਿੱਚ ਹਾਜ਼ਰੀ ਭਰ ਸਕਦੇ ਹੋ, ਅਤੇ ਮੈਕੁਏਰੀ ਦੀਆਂ ਸ਼ਾਨਦਾਰ ਸੁਵਿਧਾਵਾਂ ਅਤੇ ਆਪਣੇ ਵਾਸਤੇ ਸ਼ਾਨਦਾਰ ਆਧਾਰਾਂ ਦੀ ਖੋਜ ਕਰਨ ਲਈ ਕੈਂਪਸ ਦੇ ਦੌਰੇ ਵਿੱਚ ਸ਼ਾਮਲ ਹੋ ਸਕਦੇ ਹੋ।
mq.edu.au/explore ‘ਤੇ ਨਾਮ ਦਰਜ ਕਰੋ