ਆਪਣੀ ਜਨਗਣਨਾ ਨੂੰ ਪੂਰਾ ਕਰਨ ਵਿੱਚ ਬਹੁਤ ਦੇਰ ਨਹੀਂ ਹੋਈ ਹੈ
ਜਨਗਣਨਾ ਦੀ ਰਾਤ ਮੰਗਲਵਾਰ 10 ਅਗਸਤ ਨੂੰ ਸੀ, ਪਰ ਹਿੱਸਾ ਲੈਣ ਵਿੱਚ ਦੇਰ ਨਹੀਂ ਹੋਈ ਹੈ।
ਜਨਗਣਨਾ ਦੇ ਕਾਰਜਕਾਰੀ ਨਿਰਦੇਸ਼ਕ ਅਤੇ ਰਾਸ਼ਟਰੀ ਬੁਲਾਰੇ ਐਂਡਰਿਊ ਹੈਂਡਰਸਨ ਨੇ ਕਿਹਾ, ਕਿ ਲੋਕਾਂ ਕੋਲ ਆਪਣੀ ਜਨਗਣਨਾ ਪੂਰੀ ਕਰਨ ਦਾ ਸਮਾਂ ਅਜੇ ਵੀ ਹੈ।
“ਅਸੀਂ ਇਹ ਯਕੀਨੀ ਬਨਾਉਣਾ ਚਾਹੁੰਦੇ ਹਾਂ, ਕਿ ਹਰ ਕਿਸੇ ਨੂੰ ਜਨਗਣਨਾ ਵਿੱਚ ਸ਼ਾਮਲ ਕੀਤਾ ਜਾਵੇ। ਇਸ ਜਨਗਣਨਾ ਨੂੰ ਪੂਰਾ ਕਰਨ ਵਿੱਚ ਮਦਦ ਕਰਨ ਲਈ ਹਰੇਕ ਘਰ ਨੂੰ ਹਦਾਇਤਾਂ ਭੇਜੀਆਂ ਗਈਆਂ ਸਨ।
“ਜਨਗਣਨਾ ਦੀ ਰਾਤ ਨੂੰ, ਇਸ ਜਨਗਣਨਾ ਨੂੰ ਪੂਰਾ ਕਰਨਾ ਆਸਟ੍ਰੇਲੀਆ ਵਿੱਚ ਹਰ ਕਿਸੇ ਲਈ ਲਾਜ਼ਮੀ* ਹੈ।
“ਜਨਗਣਨਾ ਦੇ ਅੰਕੜੇ ਵਿਅਕਤੀਆਂ, ਪਰਿਵਾਰਾਂ ਅਤੇ ਭਾਈਚਾਰੇ ਨੂੰ ਲਾਭ ਪਹੁੰਚਾਉਂਦੇ ਹਨ। ਸਹੀ ਗਿਣਤੀ ਹੋਣ ਦਾ ਮਤਲਬ ਹੈ, ਕਿ ਸਹੀ ਸੇਵਾਵਾਂ ਦੀ ਯੋਜਨਾ ਬਣਾਈ ਜਾ ਸਕਦੀ ਹੈ, ਅਤੇ ਤੁਹਾਡੇ ਭਾਈਚਾਰੇ ਵਿੱਚ ਪ੍ਰਦਾਨ ਕੀਤੀਆਂ ਜਾ ਸਕਦੀਆਂ ਹਨ।
“ਜੇ ਤੁਸੀਂ ਅਜੇ ਤੱਕ ਆਪਣੀ ਜਨਗਣਨਾ ਪੂਰੀ ਨਹੀਂ ਕੀਤੀ ਹੈ, ਤਾਂ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ। ਤੁਸੀਂ ਅਜੇ ਵੀ ਇਸ ਨੂੰ ਔਨਲਾਈਨ, ਕਾਗਜ਼ ਰਾਹੀਂ ਜਾਂ ਸਾਡੀ ਮਦਦ ਨਾਲ ਕਰ ਸਕਦੇ ਹੋ।
” ਜੇ ਤੁਹਾਨੂੰ ਤੁਹਾਡੀ ਚਿੱਠੀ ਨਹੀਂ ਮਿਲ ਰਹੀ, ਤਾਂ www.census.abs.gov.au ਉੱਤੇ ਜਾਓ ਜਾਂ 1800 512 441 ਉੱਤੇ ਫੋਨ ਕਰੋ। ਤੁਸੀਂ ਜਨਗਣਨਾ ਨੰਬਰ ਲਈ ਬੇਨਤੀ ਕਰ ਸਕਦੇ ਹੋ, ਅਤੇ ਔਨਲਾਈਨ ਪੂਰਾ ਕਰ ਸਕਦੇ ਹੋ, ਜਾਂ ਤੁਹਾਨੂੰ ਇਕ ਕਾਗਜ਼ੀ ਫਾਰਮ ਭੇਜਿਆ ਜਾ ਸਕਦਾ ਹੈ।
“ਜੇ ਸਾਨੂੰ ਜਲਦੀ ਹੀ ਤੁਹਾਡੇ ਕੋਲੋਂ ਜਵਾਬ ਨਹੀਂ ਮਿਲਦਾ, ਤਾਂ ਤੁਹਾਨੂੰ ਇਕ ਯਾਦ ਦਿਵਾਉਣ ਵਾਲੀ ਚਿੱਠੀ ਮਿਲੇਗੀ ਜਾਂ ਸਾਡੇ ਜਨਗਣਨਾ ਖੇਤਰੀ ਕਰਮਚਾਰੀ ਵੱਲੋਂ ਫੇਰੀ ਪਾਈ ਜਾਵੇਗੀ।”
ਲੋਕਾਂ ਲਈ ਭਾਸ਼ਾ ਵਿੱਚ ਕਈ ਤਰ੍ਹਾਂ ਦੇ ਸਹਾਇਤਾ ਵਿਕਲਪ ਮੌਜੂਦ ਹਨ।
ਜੇ ਤੁਹਾਨੂੰ ਪੰਜਾਬੀ ਵਿੱਚ ਕਿਸੇ ਨਾਲ ਗੱਲ ਕਰਨ ਦੀ ਲੋੜ ਹੈ, ਤਾਂ ਤੁਸੀਂ ਮੁਫ਼ਤ ਅਨੁਵਾਦ ਅਤੇ ਦੁਭਾਸ਼ੀਆ ਸੇਵਾ (TIS National ਨੈਸ਼ਨਲ) ਨੂੰ 131 450 ਉੱਤੇ ਫੋਨ ਕਰ ਸਕਦੇ ਹੋ। TIS National ਜਨਗਣਨਾ ਦੇ ਸਵਾਲਾਂ ਬਾਰੇ ਜਾਣਕਾਰੀ ਪ੍ਰਦਾਨ ਕਰ ਸਕਦਾ ਹੈ ਅਤੇ ਉਨ੍ਹਾਂ ਦਾ ਜਵਾਬ ਦਿੰਦੇ ਸਮੇਂ ਕੀ ਵਿਚਾਰ ਕਰਨਾ ਹੈ।
ਫਾਰਮ ਭਰਨ ਵਾਲੇ ਅਤੇ ਜਾਣਕਾਰੀ ਸੈਸ਼ਨ ਸਥਾਨਕ ਲਾਇਬ੍ਰੇਰੀਆਂ ਅਤੇ ਭਾਈਚਾਰਕ ਕੇਂਦਰਾਂ ਸਮੇਤ ਕਈ ਜਗ੍ਹਾਵਾਂ ਵਿੱਚ ਆਯੋਜਿਤ ਕੀਤੇ ਜਾ ਰਹੇ ਹਨ। www.census.abs.gov.au/find-us ਵਿਖੇ ਜਨਗਣਨਾ ਵੈੱਬਸਾਈਟ ਉੱਤੇ ਆਹਮੋ-ਸਾਹਮਣੇ ਦੀ ਮਦਦ ਦੇ ਸਥਾਨਾਂ ਵਾਲਾ ਆਪ ਵਰਤਣ ਵਾਲਾ ਨਕਸ਼ਾ ਉਪਲਬਧ ਹੈ।
ਤਾਲਾਬੰਦੀ ਖੇਤਰਾਂ ਵਿੱਚਲੇ ਲੋਕਾਂ ਜਾਂ ਉਹਨਾਂ ਲੋਕਾਂ ਵਾਸਤੇ ਸੈਸ਼ਨ ਔਨਲਾਈਨ ਵੀ ਉਪਲਬਧ ਹਨ, ਜੋ ਸਾਡੇ ਕਿਸੇ ਸਥਾਨ ਉੱਤੇ ਨਹੀਂ ਪਹੁੰਚ ਸਕਦੇ। ਇਹ ਜਨਗਣਨਾ ਵੈੱਬਸਾਈਟ ਅਤੇ ਏਬੀਐਸ ਯੂ-ਟਿਊਬ ਚੈਨਲ ਉੱਤੇ ਉਪਲਬਧ ਹਨ।
*ਵਧੇਰੇ ਜਾਣਕਾਰੀ ਲਈ 2021 ਦੀ ਜਨਗਣਨਾ ਦਾ ਪਰਦੇਦਾਰੀ ਬਿਆਨ ਦੇਖੋ।